ਵਿਭਾਗ ਬਾਰੇ ਜਾਣਕਾਰੀ
ਸੂਖ਼ਮ ਯੰਤਰ ਕੇਂਦਰ (ਐਸ.ਆਈ.ਸੀ.) ਦੀ ਸਥਾਪਨਾ 2012 ਵਿੱਚ ਲਾਈਫ ਸਾਇੰਸਜ਼, ਮੈਡੀਕਲ ਸਾਇੰਸਜ਼ ਅਤੇ ਫਿਜ਼ੀਕਲ ਸਾਇੰਸਜ਼ ਦੇ ਖੇਤਰ ਵਿੱਚ ਖੋਜ ਦੇ ਕੰਮ ਲਈ ਜ਼ਰੂਰੀ ਅਤੇ ਮਹੱਤਵਪੂਰਣ ਸੁਵਿਧਾ ਵਜੋਂ ਕੀਤੀ ਗਈ ਸੀ । ਵੱਖ-ਵੱਖ ਵਿਗਿਆਨਕ ਯੰਤਰਾਂ ਦੇ ਨਵੀਨਤਮ ਮਾਡਲ ਜਿਵੇਂ ਸਕੈਨਿੰਗ ਇਲੈਕਟ੍ਰੋਨ ਮਾਈਕਰੋਸਕੋਪ (ਐਸ. ਈ. ਐਮ.), ਐਚ. ਪੀ. ਟੀ. ਐਲ. ਸੀ, ਫਲੈਸ਼ ਕ੍ਰੋਮੈਟੋਗ੍ਰਾਫੀ, ਰੀਅਲ ਟਾਈਮ ਪੀ.ਸੀ.ਆਰ., ਥਰਮੋ-ਸਾਈਕਲਰ, ਜੈੱਲ ਇਲੈਕਟਰੋਫੋਰੈਸਿਸ, ਜੈੱਲ ਡੌਕ ਸਿਸਟਮ, ਆਟੋਕਲੇਵ, ਅਲਟਰਾ-ਸੈਂਟਰੀਫਿਊਜ਼, ਅਲਟਰਾ-ਫਰੀਜ਼ਰ (-80 ਡਿਗਰੀ), ਸਪੈਕਟਰੋਫੋਟੋਮੀਟਰ, ਸਪੈਕਟਰੋਫਲੋਰੋਮੀਟਰ, ਲਾਇਓਫਿਲਾਈਜ਼ਰ ਅਤੇ ਫਲੋਰੇਸੈਂਟ ਮਾਈਕ੍ਰੋਸਕੌਪ ਆਦਿ ਐਸ. ਆਈ. ਸੀ. ਪ੍ਰਯੋਗਸ਼ਾਲਾਵਾਂ ਵਿੱਚ ਸਥਾਪਿਤ ਕੀਤੇ ਗਏ ਹਨ। ਐਸ.ਆਈ.ਸੀ. ਦੀ ਇਮਾਰਤ 11 ਵੀਂ ਪੰਜ ਸਾਲਾ ਯੋਜਨਾ ਦੇ ਦੌਰਾਨ ਯੂ.ਜੀ.ਸੀ. ਤੋਂ ਮਿਲੀ ਗ੍ਰਾਂਟ ਦੇ ਨਾਲ ਮੁਕੰਮਲ ਕੀਤੀ ਗਈ ਸੀ। ਇਸੇ ਤਰ੍ਹਾਂ ਐਸ. ਈ. ਐਮ. ਨੂੰ ਵੀ ਯੂ.ਜੀ.ਸੀ. ਤੋਂ ਪ੍ਰਾਪਤ ਗ੍ਰਾਂਟ ਦੇ ਨਾਲ ਖਰੀਦਿਆ ਗਿਆ ਸੀ। ਜ਼ਿਆਦਾਤਰ ਹੋਰ ਯੰਤਰ ਲਾਈਫ਼ ਸਾਇੰਸਜ਼ (DBTIPLS-102 / IFD / SAN / 4650 / 2011-2012) ਵਿਚ ਇੰਟਰਡਿਸੀਪਨੇਰੀ ਪ੍ਰੋਗਰਾਮ ਦੇ ਤਹਿਤ ਡੀ. ਬੀ. ਟੀ. ਤੋਂ ਗ੍ਰਾਂਟ ਨਾਲ ਖਰੀਦੇ ਗਏ ਹਨ। ਐਸ.ਆਈ.ਸੀ. ਦੇ 19 ਕਮਰੇ ਹਨ ਜਿਨ੍ਹਾਂ ਵਿੱਚ ਸੈਮੀਨਾਰ ਕਮਰਾ, ਕੰਪਿਊਟਰ ਪ੍ਰਯੋਗਸ਼ਾਲਾ, ਸਟੋਰ ਰੂਮ ਅਤੇ ਨੌ ਲੈਬਾਰਟਰੀਆਂ ਸ਼ਾਮਲ ਹਨ, ਜੋ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹਨ ਅਤੇ ਇਹਨਾਂ ਵਿਚ ਸਾਰੀਆਂ ਬੁਨਿਆਦੀ ਸਹੂਲਤਾਂ ਹਨ। ਕੇਂਦਰ ਵਿਚ ਇਕ ਪਥਰਾਟ ਮਿਊਜ਼ੀਅਮ ਸਥਾਪਿਤ ਕੀਤਾ ਗਿਆ ਹੈ ਜੋ ਬਹੁਤ ਸਾਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ।
ਉਦੇਸ਼
ਕੇਂਦਰ ਦਾ ਮੁੱਖ ਉਦੇਸ਼ ਯੂਨੀਵਰਸਿਟੀ ਦੇ ਖੋਜ਼ਾਰਥੀਆਂ ਲਈ ਵੱਧ ਤੋਂ ਵੱਧ ਵਿਗਿਆਨਕ ਸਹੂਲਤਾਂ ਉਪਲੱਬਧ ਕਰਵਾਉਣਾ ਹੈ ਤਾਂ ਕਿ ਉਹ ਆਪਣੇ ਪ੍ਰਯੋਗਿਕ ਕੰਮ ਨੂੰ ਡਾਟਾ ਦੇ ਰੂਪ ਵਿੱਚ ਵਧੀਆ ਗੁਣਵੱਤਾ ਨਾਲ ਤਿਆਰ ਕਰ ਸਕਣ। ਇਹ ਉਹਨਾਂ ਨੂੰ ਆਪਣੇ ਖੋਜ ਕੰਮ ਤੋਂ ਡਾਟਾ ਤਿਆਰ ਕਰਨ ਲਈ ਅੰਤਰਰਾਸ਼ਟਰੀ ਪੱਧਰ ਤੇ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਹੈ।
ਅਧਿਕਾਰੀਆਂ/ਕਰਮਚਾਰੀਆਂ ਦਾ ਵੇਰਵਾ
- ਪ੍ਰੋ. ਦੇਵਿੰਦਰ ਸਿੰਘ, ਪ੍ਰੋਫੈਸਰ ਇੰਚਾਰਜ
- ਸ. ਬਲਬੀਰ ਸਿੰਘ, ਸੁਪਰਡੰਟ
- ਡਾ. ਕਨਿਕਾ ਅਗਰਵਾਲ, ਜੂਨੀ. ਸਾਇੰਟੀਫਿਕ ਅਸਿਸਟੈਂਟ
- ਡਾ. ਅੰਸ਼ੂ ਬਾਂਸਲ, ਟੈਕਨੀਕਲ ਅਸਿਸਟੈਂਟ
- ਸ. ਗਿਆਨ ਸਿੰਘ, ਕਲਰਕ
- ਸ੍ਰੀ ਖੁਸ਼ਮ ਗੋਇਲ, ਸਟੋਰ ਕਲਰਕ
- ਸ. ਹਰਪ੍ਰੀਤ ਸਿੰਘ, ਲੈਬ ਅਟੈਡੈਟ
- ਸ੍ਰੀਮਤੀ ਰਿਤੀਕਾ, ਆਫਿਸ ਅਸਿਸਟੈਂਟ
- ਸ. ਤਲਵਿੰਦਰਜੀਤ ਸਿੰਘ, ਸੇਵਾਦਾਰ
ਉਪਕਰਨਾਂ ਦੀ ਲਿਸਟ
- ਸਕੈਨਿੰਗ ਇਲੈਕਟ੍ਰੋਨ ਮਾਈਕ੍ਰੋਸਕੋਪ (ਜਿਓਲ)
- ਸਪੈਕਟ੍ਰੋਫਲੋਰੀਮੀਟਰ (ਪਰਕਿਨਐਲਮਰ)
- ਫਲੋਰੀਸੈਂਟ ਮਾਈਕਰੋ ਫੋਟੋਗ੍ਰਾਫਿਕ ਯੂਨਿਟ (ਲੈਈਕਾ)
- ਐਚ.ਪੀ.ਟੀ.ਐਲ.ਸੀ. (ਕੈਮਜ਼)
- ਅਲਟਰਾ ਸੈਂਟਰੀਫਿਊਜ਼ ਰੈਫਰੀਜ੍ਰੇਟਰ (ਬੈਕਨ ਕੌਲਟਰ)
- ਫਲੈਸ਼ ਕਰੋਮੈਟੋਗ੍ਰਾਫ ਆਟੋਮੈਟਿਡ (ਬਾਇਓਟੇਜ਼)
- ਆਰ.ਟੀ.-ਪੀ.ਸੀ.ਆਰ. (ਰੋਚੀ)
- ਜੈੱਲ ਡੌਕ ਵਿਦ ਸਾਫਟਵੇਅਰ (ਬਾਇਓ-ਰਾਡ)
- ਸੈਂਟਰਲ ਵਾਟਰ ਪਿਊਰੀਫਿਕੇਸ਼ਨ ਸਿਸਟਮ (ਮਰਕ ਮਿਲੀਪਿਉਰ)
- ਡੀਪ ਫਰੀਜ਼ਰ (-80 ਡਿਗਰੀ) (ਐਪਨਡੋਰਫ)
- ਪੀ.ਸੀ.ਆਰ. (ਬਾਇਓ-ਰਾਡ)
- ਯੂ.ਵੀ. –ਵਿਜ਼ ਸਪੈਕਟ੍ਰੋਫੋਟੋਮੀਟਰ (ਲੈਬਟ੍ਰੋਨਿਕਸ)
- ਲੈਮੀਨਾਰ ਏਅਰ ਫਲੋ (ਰੀਸਕੋਲਰ)
- ਲਾਇਓਫਿਲਾਈਜ਼ਰ (ਅਲਾਈਡ ਫਰੋਸਟ)
- ਡੀਪ ਫਰੀਜ਼ਰ (ਸੈੱਲ ਫਰੋਸਟ)
- ਵੇਇੰਗ ਬੈਲੇਂਸ (ਸਿਟੀਜਨ)
- ਫਾਈਨ ਵੇਇੰਗ ਬੈਲੇਂਸ (ਸਿਟੀਜਨ)
- ਲਾਈਟ ਮਾਈਕ੍ਰੋਸਕੋਪ (ਲੈਬੋਮੈੱਡ)
- ਆਟੋਕਲੇਵ (ਰੀਸਕੋਲਰ)
- ਮਾਈਕਰੋ ਸੈਂਟਰੀਫਿਊਜ਼ (ਰੇਮੀ)
- ਕੂਲਿੰਗ ਮਾਈਕਰੋ ਸੈਂਟਰੀਫਿਊਜ਼ (ਰੇਮੀ)
- ਹੌਟ ਏਅਰ ਓਵਨ (ਰੀਸਕੌਲਰ)
- ਵਾਟਰ ਬਾਥ (ਰੀਸਕੌਲਰ)
- ਹੌਰੀਜੋਂਟਲ ਜੈੱਲ ਇਲੈਕਟ੍ਰੋਫੋਰੀਸਿਸ ਸਿਸਟਮ (ਜੈਨਈ)
- ਵਰਟੀਕਲ ਜੈੱਲ ਇਲੈਕਟ੍ਰੋਫੋਰੀਸਿਸ ਸਿਸਟਮ (ਸਾਈ-ਪਲਸ)
Information authenticated by
Webpage managed by
Department
Departmental website liaison officer
--
Last Updated on:
28-04-2019